Breaking News
Home / Tag Archives: bollywood (page 2)

Tag Archives: bollywood

19 ਅਕਤੂਬਰ ਨੂੰ ‘ਆਟੇ ਦੀ ਚਿੜੀ’ ਤੁਹਾਡਾ ਦਿਲ ਚੁਰਾਉਣ ਨੂੰ ਤਿਆਰ

  ਚੰਡੀਗੜ੍ਹ (22 ਅਗਸਤ 2018)  – ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਵੀ ਫਿਲਮ ਦੇ ਹਿੱਟ ਹੋਣ ਲਈ ਸਭ ਤੋਂ ਜਰੂਰੀ ਹੈ ਉਸਦੀ ਕਹਾਣੀ ਅਤੇ ਸਕਰਿਪਟ। ਪਰ ਜਦੋਂ ਪੋਲੀਵੁਡ ਦੀ ਸਭ ਤੋਂ ਵੱਡੀ ਸੁਪਰਸਟਾਰ ਨੀਰੂ ਬਾਜਵਾ ਅਤੇ ਹਿੱਟ ਗੀਤਾਂ ਦੇ ਬਾਦਸ਼ਾਹ ਅੰਮ੍ਰਿਤ ਮਾਨ ਇਕੱਠੇ ਆਉਣ ਤਾਂ ਕਿਸੇ ਵੀ ਫਿਲਮ ਦੇ ਬਲੋਕਬਸਟਰ ਹੋਣ ਦੀ ਇਸ ਤੋਂ ਵੱਡੀ ਗ੍ਰੰਟੀ ਨਹੀਂ ਹੋ ਸਕਦੀ। ਇੰਡਸਟਰੀ ਦਾ ਇਹ ਨਵਾਂ ਜੋੜਾ ਇਸ ਸਾਲ ਦੀ ਸਭ ਤੋਂ ਵੱਡੀ ਬਲੋਕਬਸਟਰ ਫਿਲਮ ‘ਆਟੇ ਦੀ ਚਿੜੀ’ ਲੈ ਕੇ ਤਿਆਰ ਹਨ। ਨੀਰੂ ਬਾਜਵਾ ਫਿਲਮ ਅਤੇ ਅੰਮ੍ਰਿਤ ਮਾਨ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਇਹਨਾਂ ਤੋਂ ਬਿਨਾ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ।‘ਆਟੇ ਦੀ ਚਿੜੀ’ ਨੂੰ ਡਾਇਰੈਕਟ ਕੀਤਾ ਹੈ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਜਿਹੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਪਾ ਚੁੱਕੇ ਹੈਰੀ ਭੱਟੀ ਨੇ। ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ। ਜਿਸ ਤਰ੍ਹਾਂ ਇਹ ਫਿਲਮ ਹਲੇ ਰੀਲਿਜ ਵੀ ਨਹੀਂ ਹੋਈ ਇੱਕ ਚੀਜ਼ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਉਹ ਹੈ ਇਸ ਫਿਲਮ ਦੇ ਮੁੱਖ ਸਿਤਾਰਿਆਂ ਦੀ ਕੈਮਿਸਟ੍ਰੀ। ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੋਨੋ ਇਕੱਠੇ ਬਹੁਤ ਹੀ ਵਧੀਆ ਲੱਗ ਰਹੇ ਹਨ। ਸੈੱਟ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਦੋਨੋ ਪੂਰੀ ਤਰ੍ਹਾਂ ਨਾਲ ਤਿਆਰ ਹਨ ਥੀਏਟਰ ਚ ਧੂਮਾਂ ਪਾਉਣ ਲਈ। ਇਸ ਬਾਰੇ ਵਿੱਚ ਨੀਰੂ ਬਾਜਵਾ ਨੇ ਕਿਹਾ, “ਸਾਰੇ ਸੈੱਟ ਦਾ ਮਾਹੌਲ ਬਹੁਤ ਹੀ ਮਿਲਣਸਾਰ ਅਤੇ ਘਰੇਲੂ ਸੀ ਕਿ ਸਾਨੂੰ ਇਸ ਤਰ੍ਹਾਂ ਲੱਗਾ ਹੀ ਨਹੀਂ ਕਿ ਅਸੀਂ ਕੰਮ ਕਰ ਰਹੇ ਹਾਂ। ਇਹ ਪੂਰਾ ਸਫ਼ਰ ਛੁੱਟੀਆਂ ਦੀ ਤਰ੍ਹਾਂ ਬੀਤਿਆ। ਮੈਂ ਤੇ ਅੰਮ੍ਰਿਤ ਪਹਿਲਾਂ ਹੀ ਲੌਂਗ ਲਾਚੀ ਫਿਲਮ ਦੇ ਇੱਕ ਗਾਣੇ ‘ਲੋਗੋ ਮੁੱਛ ਦੇ’ ਵਿੱਚ ਕੰਮ ਕਰ ਚੁਕੇ ਹਾਂ। ਉਹਦੇ ਨਾਲ ਕੰਮ ਕਰਨ ਦਾ ਪੂਰਾ ਅਨੁਭਵ ਬਹੁਤ ਹੀ ਵਧੀਆ ਰਿਹਾ। ਅਤੇ ਮੈਨੂੰ ਲਗਦਾ ਹੈ ਕਿ ਜੇ ਆਸ ਪਾਸ ਦੀ ਐਨਰਜੀ ਵਧੀਆ ਹੋਵੇ ਤਾਂ ਅਖੀਰਕਰ ਸਭ ਠੀਕ ਹੋ ਹੀ ਜਾਂਦਾ ਹੈ।” ਅੰਮ੍ਰਿਤ ਮਾਨ ਨੇ ਕਿਹਾ, “ਜਿਵੇਂ ਇਹ ਮੇਰੀ ਲੀਡ ਦੇ ਰੂਪ ਵਿੱਚ ਪਹਿਲੀ ਫਿਲਮ ਹੈ ਤਾਂ ਮੈਂ ਬਹੁਤ ਹੀ ਡਰਿਆ ਹੋਇਆ ਸੀ। ਪਰ ਸੈੱਟ ਤੇ ਹਰ ਕੋਈ ਇਹਨਾਂ ਜ਼ਿਆਦਾ ਸਹਿਯੋਗੀ ਸੀ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਿਆ। ਨੀਰੂ ਬਾਜਵਾ ਨਾਲ ਕੱਮ ਕਰਨਾ ਇੱਕ ਅਦਭੁੱਤ ਅਨੁਭਵ ਰਿਹਾ।” ਫਿਲਮ ਦੇ ਪ੍ਰੋਡੂਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ, “ਸ਼ੂਟਿੰਗ ਤੋਂ ਪਹਿਲਾਂ ਅਸੀਂ ਕਾਸਟ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਦੁਚਿਤੀ ਵਿੱਚ ਸੀ ਕਿ ਕੌਣ ਕਿਹੜਾ ਕਿਰਦਾਰ ਨਿਭਾਏਗਾ ਪਰ ਜਦੋਂ ਅਸੀਂ ਅਖੀਰ ਚ ਫੈਸਲਾ ਲੈ ਲਿਆ ਹੁਣ ਸਾਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਇਹਨਾਂ ਕਿਰਦਾਰਾਂ ਨੂੰ ਨੀਰੂ ਬਾਜਵਾ ਜਾਂ ਅੰਮ੍ਰਿਤ ਮਾਨ ਨਾਲੋਂ ਵਧੀਆ ਨਹੀਂ ਨਿਭਾ ਸਕਦਾ ਸੀ।” ਆਟੇ ਦੀ ਚਿੜੀ ਸੰਸਾਰਭਰ ਵਿੱਚ 19 ਅਕਤੂਬਰ 2018 ਨੂੰ ਰੀਲਿਜ ਹੋਵੇਗੀ।

Read More »

ਅਕਸ਼ੇ ਕੁਮਾਰ ਨੇ ਪਿੱਛੇ ਕੀਤਾ ਸਲਮਾਨ ਖਾਨ , ਸ਼ਾਹਰੁਖ ਖਾਨ , ਅਮਿਤਾਬ ਬੱਚਨ ਨੂੰ

ਅਕਸ਼ੇ ਕੁਮਾਰ ਨੇ ਪਿੱਛੇ ਕੀਤਾ ਸਲਮਾਨ ਖਾਨ , ਸ਼ਾਹਰੁਖ ਖਾਨ , ਅਮਿਤਾਬ ਬੱਚਨ ਨੂੰ

ਅਕਸ਼ੇ ਕੁਮਾਰ ਇੰਨੀ ਦਿਨੀਂ ਆਪਣੀ ਫਿਲਮ ‘ਗੋਲਡ’ ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਇਸ ਫਿਲਮ ਵਿੱਚ ਬੰਗਾਲੀ ਬਣੇ ਅਕਸ਼ੇ ਕੁਮਾਰ ਦੀਆਂ ਕਾਫੀ ਤਾਰੀਫਾਂ ਹੋ ਰਹੀਆਂ ਹਨ ਅਤੇ ਹੁਣ ਅਕਸ਼ੇ ਦੇ ਲਈ ਇੱਕ ਹੋਰ ਖੁਸ਼ਖਬਰੀ ਆ ਗਈ ਹੈ।ਅਕਸ਼ੇ ਕੁਮਾਰ ਬਾਲੀਵੁਡ ਦੇ ਪਹਿਲੇ ਅਜਿਹੇ ਅਦਾਕਾਰ ਬਣ ਗਏ ਹਨ ਜਿਨ੍ਹਾਂ ਦੇ ਫੈਨਜ਼ ...

Read More »

‘ਬੱਤੀ ਗੁਲ ਮੀਟਰ ਚਾਲੂ ‘ ਫਿਲ਼ਮ ਜਲਦੀ ਹੀ ਹੋਵੇਗੀ ਰਿਲੀਜ਼

'ਬੱਤੀ ਗੁਲ ਮੀਟਰ ਚਾਲੂ ' ਫਿਲ਼ਮ ਜਲਦੀ ਹੀ ਹੋਵੇਗੀ ਰਿਲੀਜ਼

‘ਬੱਤੀ ਗੁਲ ਮੀਟਰ ਚਾਲੂ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਦੀ ਪ੍ਰਮੋਸ਼ਨ ਲਈ ਸ਼ਾਹਿਦ ਕਾਫੀ ਬਿਜ਼ੀ ਹਨ। ਇਸ ਦੇ ਚੱਲਦਿਆਂ ਦੋਵੇਂ ਮੁੰਬਈ ਦੇ ਪੀਵੀਆਰ ‘ਚ ਇਕੱਠੇ ਸਪੋਟ ਹੋਏ ਹਨ।ਗਰਭਵਤੀ ਮੀਰਾ ਦਾ ਖਾਸ ਖਿਆਲ ਰੱਖਦੇ ਸ਼ਾਹਿਦ ਕਪੂਰਮੀਰਾ ਜਲਦੀ ਹੀ ਮਾਂ ਬਣਨ ਵਾਲੀ ਹੈ ਤੇ ਇਸ ਦੌਰਾਨ ਸ਼ਾਹਿਦ ਮੀਰਾ ਦਾ ਖਿਆਲ ...

Read More »

ਕੇਰਲ ਹੜ੍ਹ ਪੀੜਤਾਂ ਲਈ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਜੁਟਾਈ ਮਦਦ

ਕੇਰਲ ਹੜ੍ਹ ਪੀੜਤਾਂ ਲਈ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਜੁਟਾਈ ਮਦਦ

ਕੇਰਲ ਇਸ ਸਮੇਂ ਆਪਣੇ ਬੇਹੱਦ ਬੁਰੇ ਦੌਰ ਤੋਂ ਗੁਜਰ ਰਿਹਾ ਹੈ। ਹੜ੍ਹ ਦੇ ਕਾਰਨ ਸੂਬੇ ਦੇ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਰਾਹਤ ਸ਼ਿਿਵਰਾਂ ਵਿੱਚ ਰਹਿਣਾ ਪੈ ਰਿਹਾ ਹੈ।ਦੁੱਖ ਦੀ ਗੱਲ ਹੈ ਕਿ ਹੁਣ ਤੱਕ ਇਸ ਵਿਨਾਸ਼ਕਾਰੀ ਹੜ੍ਹ ਵਿੱਚ 400 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਬੇਹੱਦ ਮੁਸ਼ਕਿਲ ...

Read More »

ਸ਼ੋਅ ‘ਬਿੱਗ-ਬੌਸ 12’ ਚ ਕਰਨਗੇ ਧਮਾਕਾ ਸਲਮਾਨ ਖਾਨ ਕੁਝ ਇਸ ਅੰਦਾਜ਼ ‘ਚ

ਸ਼ੋਅ 'ਬਿੱਗ-ਬੌਸ 12' ਚ ਕਰਨਗੇ ਧਮਾਕਾ ਸਲਮਾਨ ਖਾਨ ਕੁਝ ਇਸ ਅੰਦਾਜ਼ 'ਚ

ਸਲਮਾਨ ਖ਼ਾਨ ਦੇ ਫੇਮਸ ਸ਼ੋਅ ‘ਬਿੱਗ-ਬੌਸ 12’ ਦਾ ਇੰਤਜ਼ਾਰ ਹੁਣ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਇਸ ਵਾਰ ਦਾ ਸ਼ੋਅ ਹਰ ਪੱਖੋਂ ਵੱਖਰਾ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਸ਼ੋਅ ਦੀ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਰਹੀ ਹੈ। ਸ਼ੋਅ ‘ਚ ਪਹਿਲਾਂ ਵੀਕੈਂਡ ਦਾ ਵਾਰ ਵਿੱਚ ...

Read More »

ਦੁਬਈ ‘ਚ ਨਜ਼ਰ ਆਇਆ ਬਾਲੀਵੁੱਡ ਗਰਲਗੈਂਗ , ਤਸਵੀਰਾਂ ਵਾਇਰਲ….

ਦੁਬਈ 'ਚ ਨਜ਼ਰ ਆਇਆ ਬਾਲੀਵੁੱਡ ਗਰਲਗੈਂਗ , ਤਸਵੀਰਾਂ ਵਾਇਰਲ....

ਅਦਾਕਾਰਾ ਕਰੀਨਾ ਕਪੂਰ ਖਾਨ ਤੇ ਉਸ ਦਾ ਗਰਲ ਗੈਂਗ ਅਕਸਰ ਆਪਣੀ ਦੋਸਤੀ ਲਈ ਸੁਰਖੀਆਂ ਵਿੱਚ ਰਹਿੰਦਾ ਹੈ। ਇੱਕ ਵਾਰ ਫਿਰ ਕਰੀਨਾ ਆਪਣੀਆਂ ਸਹੇਲੀਆਂ ਨਾਲ ਦੁਬਈ ਵਿੱਚ ਮਸਤੀ ਕਰਦੀ ਨਜ਼ਰ ਆਈ। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।ਇਸ ਦੌਰਾਨ ਉਸ ਨਾਲ ਭੈਣ ਕ੍ਰਿਸ਼ਮਾ ਕਪੂਰ, ਅਦਾਕਾਰਾ ਅੰਮ੍ਰਿਤਾ ਅਰੋੜਾ ਤੇ ...

Read More »

ਸ਼ਬਦਾ ਦੇ ਜਾਦੂਗਰ ਦਾ 84 ਵਾ ਜਨਮਦਿਨ

ਗੁਲਜ਼ਾਰ ਅਜਿਹੇ ਲੇਖਕ ਤੇ ਸ਼ਾਇਰ ਹਨ ਜੋ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਉਨ੍ਹਾਂ ਨੂੰ ਕਵੀ, ਸ਼ਾਇਰ, ਗੀਤਕਾਰ, ਫਿਲਮਕਾਰ, ਕਥਾਕਾਰ, ਲੇਖਾਕਾਰ, ਨਿਰਦੇਸ਼ਕ, ਅਨੁਵਾਦਕ ਜਾਂ ਬਾਲ ਸਾਹਿਤਕਾਰ ਕੁਝ ਵੀ ਕਹਿ ਸਕਦੇ ਹੋ। ਅੱਜ ਗੁਲਜ਼ਾਰ ਦਾ 84ਵਾਂ ਜਨਮ ਦਿਨ ਹੈ।ਗੁਲਜ਼ਾਰ ਦੇ ਨੌਜਵਾਨਾਂ ਤੋਂ ਲੈਕੇ ਬਜ਼ੁਰਗ ਵੀ ਦਿਵਾਨੇ ਹਨ। ਉਹ ਸ਼ਬਦਾਂ ਦੇ ਜਾਦੂਗਰ ਹਨ। ...

Read More »

ਪ੍ਰੋਮੋਸ਼ਨ ਦੌਰਾਨ ਜੱਸੀ ਗਿੱਲ ਨਾਲ ਕੂਲ ਅੰਦਾਜ਼ ਨਜ਼ਰ ਆਈ ਸੋਨਾਕਸ਼ੀ ਸਿਨਹਾ

ਸੋਨਾਕਸ਼ੀ ਸਿਨਹਾ ਬਹੁਤ ਜਲਦ ‘ਹੈਪੀ ਭਾਗ ਜਾਏਗੀ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ‘ਚ ਸੋਨਾਕਸ਼ੀ ਤੋਂ ਇਲਾਵਾ ਡਾਇਨਾ ਪੇਂਟੀ, ਜੱਸੀ ਗਿੱਲ, ਅਭੈ ਦਿਓਲ, ਜਿੰਮੀ ਸ਼ੇਰਗਿਲ ਅਤੇ ਅਲੀ ਫਜ਼ਲ ਵੀ ਨਜ਼ਰ ਆਉਣਗੇ। ਪ੍ਰਮੋਸ਼ਨ ਦੌਰਾਨ ਸੋਨਾਕਸ਼ੀ ਸਿਨਹਾ ਬੇਹੱਦ ਖੂਬਸੂਰਤ ਫ੍ਰਾਕ ‘ਚ ਨਜ਼ਰ ਆਈ| ਇਹ ਫਿਲਮ 24 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ...

Read More »

20 ਨਵੰਬਰ ਨੂੰ ਇਟਲੀ ‘ਚ ਸੱਤ ਫੇਰੇ ਲੈਣਗੇ ਇਹ ਸਤਾਰੇ

20 ਨਵੰਬਰ ਨੂੰ ਇਟਲੀ ‘ਚ ਸੱਤ ਫੇਰੇ ਲੈਣਗੇ ਇਹ ਸਤਾਰੇ

ਰਣਵੀਰ-ਦੀਪਿਕਾ ਪਾਦੁਕੋਣ 20 ਨਵੰਬਰ ਨੂੰ ਇਟਲੀ ਵਿੱਚ ਸੱਤ ਫੇਰੇ ਲੈਣਗੇ। ਖਬਰਾਂ ਅਨੁਸਾਰ ਰਣਵੀਰ ਅਤੇ ਦੀਪਿਕਾ ਦੇ ਵਿਆਹ ਨਾਲ ਜੁੜੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਡ੍ਰੀਮ ਵੈਡਿੰਗ ਵਿੱਚ ਕੇਵਲ 30 ਮਹਿਮਾਨ ਬੁਲਾਏ ਜਾਣਗੇ।ਦੀਪਿਕਾ ਇਸ ਵਿਆਹ ਨੂੰ ਬੇਹੱਦ ਖਾਸ ਅਤੇ ਪ੍ਰਾਈਵੇਟ ਬਣਾਉਣਾ ਚਾਹੁੰਦੀ ਹੈ। ਖਬਰਾਂ ਅਨੁਸਾਰ ਇਸ ਕਾਰਨ ਉਨ੍ਹਾਂ ਨੇ ਵਿਆਹ ...

Read More »

ਸੈਫ ਅਲੀ ਖਾਨ ਦਾ ਮਨਾਇਆ ਜਨਮਦਿਨ

ਸੈਫ ਅਲੀ ਖਾਨ ਦਾ ਮਨਾਇਆ ਜਨਮਦਿਨ

ਸੈਫ ਅਲੀ ਖਾਨ ਨੇ ਬੀਤੀ ਰਾਤ ਆਪਾ 48 ਵਾਂ ਜਨਮਦਿਨ ਪਰਿਵਾਰ ਅਤੇ ਖਾਸ ਦੋਸਤਾਂ ਨਾਲ ਮੁੰਬਈ ‘ਚ ਮਨਾਇਆ । ਇਸ ਬਰਥਡੇ ਬੈਸ਼ ‘ਚ ਕਰੀਨਾ ਕਪੂਰ ਸਮੇਤ ਪੂਰਾ ਪਰਿਵਾਰ ਨਜ਼ਰ ਆਇਆ । ਸੈਫ ਦੇ ਜਨਮਦਿਨ ਮੌਕੇ ਸਪੈਸ਼ਲ ਚਾਕਲੇਟ ਕੇਕ ਬਣਾਇਆ ਗਿਆ , ਕਰੀਨਾ ਕਪੂਰ ਨੇ ਸੈਫ ਲਈ ਜੋ ਕੇਕ ਬਣਾਇਆ ਸੀ ...

Read More »